Saturday, August 4, 2018

ਵਾਤਾਵਰਣ ਦਾ ਦੁਸ਼ਮਣ -ਪ੍ਰਦੂਸ਼ਣ

ਜਦੋਂ ਇਨਸਾਨੀ ਸ਼ਰੀਰ ਨੂੰ ਬਿਮਾਰੀ ਲੱਗਦੀ ਹੈ ਤੇ ਉਸਦਾ ਇਲਾਜ ਸਮੇਂ ਤੇ ਨਾ ਹੋਵੇ , ਉਹ ਲਾ-ਇਲਾਜ ਬਣ ਜਾਂਦੀ ਹੈ । ਕੁਝ ਏਦਾਂ ਦੇ ਹੀ ਦੌਰ ਵਿੱਚੋ ਸਾਡੀ ਧਰਤੀ ਦਾ ਵਾਤਾਵਰਣ ਗੁਜਰ ਰਿਹਾ ਹੈ, ਜਿਸਨੂੰ ਪ੍ਰਦੂਸ਼ਣ ਨਾਮ ਦੀ ਭਿਆਨਕ ਬਿਮਾਰੀ ਲੱਗੀ ਹੋਈ ਹੈ ।ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਇਹ ਵੀ ਲਾ-ਇਲਾਜ ਬਣ  ਜਾਵੇਗੀ ।

                               ਕਹਾਣੀ - ਸ਼ਾਮ ਉਮੀਦ ਦੀ 


                     ਇਨਸਾਨ ਦੀਆਂ ਗਲਤੀਆਂ ਕਾਰਨ ਅੱਜ ਧਰਤੀ ਦਿਆਂ ਅੰਗਾਂ ਹਵਾ, ਪਾਣੀ, ਮਿੱਟੀ ਨੂੰ ਪ੍ਰਦੂਸ਼ਣ ਦੀ ਬਿਮਾਰੀ ਲੱਗ ਚੁੱਕੀ ਹੈ । ਜੰਗਲਾਂ ਦੀ ਕਟਾਈ ਨੇ ਬਾਰਿਸ਼ਾਂ ਦੇ ਚੱਕਰ ਨੂੰ ਇੰਞ ਪ੍ਰਭਾਵਿਤ ਕੀਤਾ ਹੈ , ਜਿਵੇਂ ਬਿਮਾਰ ਸ਼ਰੀਰ 'ਚ ਖੂਨ ਦਾ ਦੌਰਾ ਪ੍ਰਭਾਵਿਤ ਹੁੰਦਾ ਹੈ । ਹਰੇ ਭਰੇ ਜੰਗਲਾਂ ਦੀ ਥਾਂ ਹੁਣ ਸੀਮੇਂਟ ਦੇ ਜੰਗਲਾਂ ਨੇ ਲੈ ਲਈ ਹੈ । ਫੈਕਟਰੀਆਂ ਵਿੱਚੋ ਨਿਕਲਿਆ ਜ਼ਹਿਰ ਦਰਿਆਵਾਂ ਵਿੱਚ ਘੁੱਲ ਰਿਹਾ ਹੈ ਤੇ ਪੀਣ ਵਾਲੇ ਪਾਣੀ ਅਤੇ ਮੱਛੀਆਂ ਆਦਿ ਲਈ ਵੀ ਹਾਨੀਕਾਰਕ ਹੈ ।

                   ਪੜੋ ਕਹਾਣੀ - ਮਜ਼ਬੂਰੀ ਦਾ ਨਾਮ "ਦੂਰ ਹੋਣਾ "

        ਕਾਰਾਂ, ਮੋਟਰਸਾਈਕਲਾਂ ਅਤੇ ਫੈਕਟਰੀਆਂ 'ਚੋਂ ਨਿਕਲਦਾ ਧੂੰਆਂ ਹਵਾ ਪ੍ਰਦੂਸ਼ਣ ਦਾ ਕੰਮ ਕਰਦਾ ਹੈ । ਇਹ ਧੂੰਆਂ ਧਰਤੀ ਦਾ ਦਮ ਇਸ ਤਰ੍ਹਾਂ ਘੁੱਟ ਰਿਹਾ ਹੈ ਜਿਵੇਂ ਅਜ਼ਗਰ ਆਪਣੇ ਲਪੇਟੇ 'ਚ ਆਏ ਸ਼ਿਕਾਰ ਦਾ ਦਮ ਘੁੱਟਦਾ ਹੈ। ਇਹ ਸਭ ਇਨਸਾਨ ਦੀਆਂ ਹਦ ਤੋਂ ਵੱਧ  ਲੋੜਾਂ ਕਰਕੇ ਹੋ ਰਿਹਾ ਹੈ । ਜੰਗਲਾਂ ਅਤੇ ਕੁਦਰਤ ਨਾਲ ਛੇੜਛਾੜ ਨੇ ਧਰਤੀ ਦੀ ਸ਼ਰੀਰਕ ਬਨਾਵਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ ।
           
   Download Motivational images click here

        ਅੱਜ ਏ ਸੀ, ਕਾਰਾਂ, ਰੈਫਰਿਜੈਰੇਟਰਾਂ ਦੀ ਵਰਤੋ ਵੱਧ ਗਈ ਹੈ ।
ਇਹਨਾਂ ਵਿੱਚੋ ਨਿਕਲ ਰਹੀਆਂ ਜਹਿਰੀਲੀਆਂ ਗੈਸਾਂ ਇਨਸਾਨ ਅਤੇ ਜਾਨਵਰਾਂ ਦੇ ਨਾਲ ਨਾਲ ਧਰਤੀ ਦੀ ਚਮੜੀ ਨੂੰ ਵੀ ਕੈਂਸਰ ਦਾ ਰੋਗ ਦੇ ਰਹੀਆਂ ਹਨ । ਇਹਨਾਂ ਗੈਸਾਂ ਨੇ ਧਰਤੀ ਦੇ ਤਾਪਮਾਨ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਗਲੇਸ਼ੀਅਰਾਂ ਨੂੰ ਪਿਗਲਾ ਰਿਹਾ ਹੈ ।

         ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਅੱਜ  ਪੀਣ ਦਾ ਸਾਫ਼ ਪਾਣੀ ਵੀ ਮੁੱਲ ਵਿਕ ਰਿਹਾ ਹੈ । ਜਿੱਥੇ ਪਾਣੀ ਜ਼ਿਆਦਾ ਹੈ ਉੱਥੇ ਇਸ ਦੀ ਅੰਨ੍ਹੇਵਾਹ ਬਰਬਾਦੀ ਕੀਤੀ ਜਾ ਰਹੀ ਹੈ । ਪਾਣੀ ਦਾ ਸਤਰ ਖਤਰੇ ਦੇ ਨਿਸ਼ਾਨ ਤੱਕ ਘੱਟ ਚੁੱਕਾ ਹੈ । ਉਹ ਦਿਨ ਦੂਰ ਨਹੀ ਜਦੋਂ ਧਰਤੀ ਦੇ ਕੁਝ ਹਿੱਸੇ ਰੇਗਿਸਤਾਨ ਬਣ ਜਾਣਗੇ ।

     ਜੇਕਰ ਛੇਤੀ ਹੀ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਗਿਆ  ਤਾਂ ਇਸ ਦੇ ਬੁਰੇ ਸਿੱਟੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਨੇ ਪੈ ਸਕਦੇ ਹਨ । ਇਨਸਾਨ ਨੂੰ ਅੱਜ ਆਪਣੀਆਂ ਲੋੜਾਂ ਉਪਰ ਪਾਬੰਦੀ ਲਗਾਉਣ ਦੀ ਲੋੜ ਹੈ । ਇਸ ਲਈ ਉਸ ਨੂੰ ਕੁਝ ਜਰੂਰੀ ਕਦਮ ਅੱਜ ਤੋਂ ਹੀ ਚੁੱਕਣੇ ਪੈਣਗੇ । ਰੁੱਖਾਂ ਦੀ ਕਟਾਈ ਤੇ ਲਗਾਮ ਅਤੇ ਨਵੇਂ ਰੁੱਖ ਲਾਉਣੇ ਚਾਹੀਦੇ ਹਨ ਤੇ ਨਾਲ ਹੀ ਪਾਣੀ ਨੂੰ ਬਚਾ ਕੇ ਅਸੀਂ ਇਸ ਧਰਤੀ ਨੂੰ ਹੋਰ ਬਿਮਾਰ ਹੋਣ ਤੋਂ ਬਚਾ ਸਕਦੇ ਹਾਂ।

                                                         ਰਸ਼ਪਾਲ ਸਿੰਘ  

ਮਜਬੂਰੀ ਦਾ ਨਾਮ "ਦੂਰ ਹੋਣਾ "

ਹੀਰਾ ਜੋ ਨਾਲ ਦੇ ਪਿੰਡ ਵਿੱਚ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ। ਉਂਝ ਉਹ 12 ਪੜ੍ਹਿਆ ਹੈ। ਪਰ ਯੋਗਤਾ ਅਨੁਸਾਰ ਉਸਨੂੰ ਨੌਕਰੀ ਨਾ ਮਿਲਣ ਕਾਰਨ ਮਜ਼ਦੂਰੀ ਦਾ ਕੰਮ ਮਜ਼ਬੂਰੀ ‘ਚ ਕਰਨਾ ਪੈ ਰਿਹਾ ਹੈ। ਦੁਪਹਿਰੇ ਦਿਨ ਦੇ ਸਿਰ ਤੇ ਇੱਟਾਂ ਚੁੱਕ ਦੇ ਚੁੱਕ ਦੇ ਉਸ ਦੇ ਮਨ ਅੰਦਰ ਘਰ ਦੀ ਵੀ ਚਿੰਤਾ ਰਹਿੰਦੀ ਹੈ। ਉਸ ਦੇ ਵਿਆਹ ਨੂੰ 2 ਕੁ ਸਾਲ ਹੀ ਹੋਏ ਹਨ। ਇੱਕ ਸਾਲ ਦਾ ਬੱਚਾ ਵੀ ਹੈ। ਪਰਿਵਾਰ ਦੀ ਜ਼ਿੰਮੇਵਾਰੀ  ਨੇ ਉਸ ਨੂੰ ਹੱਡ ਭੰਨਵੀਂ ਮਿਹਨਤ ਕਰਨ ਲਈ ਮਜ਼ਬੂਰ ਕੀਤਾ ਹੋਇਆ ਹੈ।
ਕਹਾਣੀ - ਸ਼ਾਮ ਉਮੀਦ ਦੀ ।

ਹੀਰੇ ਦੀ ਪਤਨੀ ਜੋ ਸਾਰਾ ਦਿਨ ਆਪਣੀ ਸੱਸ ਨਾਲ ਮਿਲ ਕੇ ਘਰ ਦਾ ਕੰਮ ਕਰਦੀ ਹੈ ਤੇ ਬੱਚੇ ਨੂੰ ਵੀ ਦੇਖਦੀ ਹੈ। ਆਮਦਨ ਘੱਟ ਹੋਣ ਕਰਕੇ ਪਤਨੀ ਨੂੰ ਆਪਣੇ ਬੱਚੇ ਦੀ ਭਵਿੱਖ ਦੀ ਚਿੰਤਾ ਵੱਢ ਵੱਢ ਖਾਂਦੀ ਰਹਿੰਦੀ ਹੈ। ਘਰ ਦਾ ਗੁਜਾਰਾ ਵੀ ਮਸਾ ਹੀ ਤੁਰਦਾ ਹੈ। ਹੀਰੇ ਦੀ ਮਾਂ ਵੀ ਉਹਨਾਂ ਦੇ ਭਵਿੱਖ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਹੈ। ਜਦ ਦੁਪਹਿਰੇ ਦਿਨ ਦੇ ਕੰਮ ਕਰਕੇ ਨੂੰਹ ਸੱਸ ਲੱਕ ਸਿੱਧਾ ਕਰਦੀਆਂ ਹਨ, ਤਾਂ ਪਏ ਪਏ ਦੋਨਾਂ ਦੇ ਮਨ ਵਿੱਚ ਭਵਿੱਖ ਦੀ ਚਿੰਤਾਂ ਘੁੰਮਣ ਘੇਰੀਆਂ ਬਣ ਜਾਂਦੀਆਂ ਹਨ, ਜੋ ਉਹਨਾਂ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰਾ ਦਾ ਖਿਲਾਰਾ ਪਾ ਦਿੰਦੀਆਂ ਹਨ।

Read Story- Sham Umeed Di

Motivational images corner

            ਉੱਧਰ ਹੀਰਾ ਕੰਮ ਤੇ ਰੁਝਾ ਹੋਇਆ ਵੀ ਕਦੇ ਕਦੇ ਇਹਨਾਂ ਚਿੰਤਾ ਦੀਆਂ  ਹਵਾਵਾਂ ਨੂੰ ਆਪਣੇ ਲਾਗਿਓ ਦੀ ਲੰਘ ਦੇ ਮਹਿਸੂਸ ਕਰਦਾ ਹੈ। ਜਦ ਦੁਪਹਿਰ ਦੀ ਰੋਟੀ ਦਾ ਵੇਲਾ ਹੁੰਦਾ ਹੈ ਤਾਂ ਉਹ ਕੰਮ ਛੱਡ ਹੱਥ ਧੌਂਦਾ ਹੈ ਤੇ ਜਦ ਮੂੰਹ ਤੇ ਠੰਢੇ ਪਾਣੀ ਦੇ ਛਿੱਟੇ ਮਾਰਦਾ ਹੈ ਤਾਂ ਉਸਨੂੰ ਇਹ ਠੰਢਕ ਆਪਣੇ ਆਉਣ ਵਾਲੇ ਸੁੱਖਾ ਦਾ ਅਨੁਭਵ ਮਹਿਸੂਸ ਕਰਾ ਜਾਂਦੀ ਹੈ ਜਿਸਦੇ ਉਹ ਨਿੱਤ ਸੁਪਨੇ ਦੇਖਦਾ ਹੈ। ਹੀਰੇ ਦੇ ਮੱਥੇ ਉਪਰ ਚਿੰਤਾ ਦੀ ਤਿਉੜੀਆਂ ਸਾਫ ਦਿਖ ਰਹੀਆਂ ਸੀ। ਇਹਨਾਂ ਨੂੰ ਦੇਖ ਕੇ ਨਾਲ ਦੇ ਮਜ਼ਦੂਰ ਨੇ ਉਸ ਨੂੰ ਪੁੱਛਿਆ “ਹੀਰਿਆ ਕੀ ਗੱਲ ਹੋਈ।” ਤੇ ਹੀਰਾ ਉਸਨੂੰ ਆਪਣੇ ਅੰਦਰ ਚੱਲ ਰਹੇ ਵਿਚਾਰਾ ਬਾਰੇ ਦੱਸਦਾ ਹੈ।

        ਮਜ਼ਦੂਰ ਉਸ ਦੀ ਗੱਲ ਸੁਣ ਕੇ ਮਹਿਸੂਸ ਕਰਦਾ ਹੈ ਕਿ ਉਹ ਵੀ ਉਸ ਦੀ ਬੇੜੀ ਤੇ ਹੀ ਸਵਾਰ ਹੈ । ਉਹ ਉਸਨੂੰ ਕਿਸੇ ਦੂਸਰੇ ਦੇਸ਼ ਵਿੱਚ ਜਾ ਕੇ ਕੰਮ ਕਰਨ ਦੀ ਸਲਾਹ ਦਿੰਦਾ ਹੈ, ਜਿੱਥੇ ਇੱਥੋਂ ਨਾਲੋਂ ਵਧੀਆਂ ਆਮਦਨ ਹੋ ਜਾਂਦੀ ਹੈ। ਪਰ ਮਜ਼ਦੂਰ ਉਸਨੂੰ ਜਾਣ ਦਾ ਖ਼ਰਚਾ ਦੱਸਦਾ ਹੈ ਤਾਂ ਉਸ ਦੇ ਮਨ ਅੰਦਰ ਬਣਿਆ ਸੁਪਨਿਆਂ ਦਾ ਮਹਿਲ ਕੁਝ ਕੁ ਪਲਾਂ ਲਈ ਢਹਿ ਢੇਰੀ ਹੁੰਦਾ ਦਿਖਾਈ ਦਿੰਦਾ ਹੈ।

   ਸ਼ਾਮ ਪਈ ਜਦ ਹੀਰਾ ਘਰੇ ਜਾਂਦਾ ਹੈ ਤਾਂ ਘਰੋਂ ਬਾਹਰ ਦੂਸਰੇ ਦੇਸ਼ ‘ਚ ਕੰਮ ਕਰਨ ਦੀ ਗੱਲ ਦੱਸਦਾ ਹੈ। ਜਦ ਇਨਸਾਨ ਮਜ਼ਬੂਰੀਆਂ ‘ਚ ਘਿਰਿਆ ਹੋਵੇ ਤਾਂ ਉਹ ਵੱਡੇ ਤੋਂ ਵੱਡਾ ਫ਼ੈਸਲਾ ਲੈਣ ਤੋਂ ਵੀ ਕਈ ਵਾਰ ਬਹੁਤੀ ਸੋਚ ਵਿਚਾਰ ਨਹੀਂ ਕਰਦਾ। ਉਹ ਕੁਝ ਕੁ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਫੜਦਾ ਹੈ ਤੇ ਕੁਝ ਕੁ ਦਾ ਸ਼ਾਹੁਕਾਰਾ ਤੋਂ ਕਰਜ਼ਾ ਲੈਂਦਾ ਹੈ, ਅਤੇ ਵੀਜ਼ਾ ਅਪਲਾਈ ਕਰ ਦਿੰਦਾ ਹੈ।

           ਕੁਝ ਦਿਨ ਬਾਅਦ ਉਸ ਦਾ ਵੀਜ਼ਾ ਆ ਜਾਂਦਾ ਹੈ। ਹੀਰਾ ਆਪਣੇ ਬੈਗ ‘ਚ ਕੁਝ ਕੱਪੜੇ ਅਤੇ ਜ਼ਰੂਰੀ ਚੀਜ਼ਾ ਪੈੱਕ ਕਰਨ ਲਗਦਾ ਹੈ ਤਾਂ ਬੈਗ ਦਾ ਭਾਰ ਜ਼ਿਆਦਾ ਹੋਣ ਕਰਕੇ ਕੁਝ ਚੀਜ਼ਾ ਬੈਗ ਵਿਚੋਂ ਕੱਢ  ਦਿੰਦਾ ਹੈ ਨਾਲ ਹੀ ਉਸ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਭਾਰ ਤਾਂ ਉਸ ਦੀਆਂ ਜ਼ਿੰਮੇਵਾਰੀਆਂ ਅਤੇ ਕਰਜ਼ੇ ਦੇ ਭਾਰ ਅੱਗੇ ਕੁਝ ਵੀ ਨਹੀਂ ਜੋ ਉਹ ਆਪਣੇ ਨਾਲ ਲੈ ਕੇ ਜਾ ਰਿਹਾ ਹੈ।

 ਹੀਰੇ ਦੀ ਘਰਵਾਲੀ ਨੇ ਆਪਣੇ ਬੱਚੇ ਅਤੇ ਪਤੀ ਨਾਲ ਮਿਲ ਕੇ ਰਹਿਣ ਦੇ ਜੋ ਸੁਪਨੇ ਦੇਖੇ ਸੀ, ਉਹਨਾਂ ‘ਚ ਉਸਨੂੰ ਥੋੜਾ ਵਕਫ਼ਾ ਪਿਆ ਦਿੱਸਦਾ ਹੈ। ਬਾਹਰ ਕੰਮ ਕਰਦਿਆਂ ਵੀ ਹੀਰੇ ਨੂੰ ਆਪਣੇ ਬੱਚੇ ਦੀਆਂ ਕਿੱਲਕਾਰੀਆਂ ਜਿਉਂ ਦੀਆਂ ਤਿਉਂ ਸੁਣਾਈ ਦਿੰਦੀਆਂ ਨੇ  ਜਿਵੇਂ ਉਹ ਘਰੇ ਸੁਣਦਾ ਸੀ। ਹੀਰਾ ਬਾਹਰ ਕੰਮ ਕਰਨ ‘ਚ ਆ ਰਹੀਆਂ ਮਸ਼ਿਕਲਾਂ ਨੂੰ ਘਰੇ ਕਦੇ ਨਹੀਂ ਸੀ ਦੱਸਦਾ ਤੇ ਨਾਂ ਹੀ ਕਦੇ ਘਰ ਦੇ ਹੀਰੇ ਨੂੰ ਦੱਸਦੇ ਸੀ। ਇੰਝ ਜਾਪਦਾ ਸੀ ਜਿਵੇਂ ਦੋਨਾਂ ਨੇ ਦਿਲ ਤੇ ਪੱਥਰ ਰੱਖ ਲਿਆ ਹੋਵੇ।

        ਘਰ ਦੀ ਆਰਥਿਕ ਹਾਲਤ ਕੁਝ ਠੀਕ ਹੋਣ ਲੱਗਦੀ ਹੈ। ਹੀਰੇ ਦੀ ਪਤਨੀ ਬੱਚੇ ਨੂੰ ਖੇਡਦਾ ਦੇਖ ਸੋਚਦੀ ਹੈ ਹੀਰੇ ਨੇ ਮਜ਼ਹਬੂਰੀ ਕਾਰਨ ਕਿਵੇਂ ਆਪਣੀ ਜ਼ਿੰਦਗੀ ਦੇ ਅਹਿਮ ਪਲਾਂ ਉੱਪਰ ਮਜ਼ਬੂਰੀ ਦੀ ਸ਼ਮਸ਼ੀਰ ਚਲਾ ਦਿੱਤੀ। ਹੀਰਾ ਆਪਣੇ ਬੱਚੇ ਨੂੰ ਵੱਡਾ ਹੁੰਦਾ ਨਹੀਂ ਦੇਖ ਸਕਦਾ ਸੀ ਤੇ ਨਾ ਹੀ ਉਸਨੂੰ ਉਂਗਲ ਫੜ ਕੇ ਇਸ ਜ਼ਿੰਦਗੀ ਦੇ ਮੁਸ਼ਿਕਲ ਰਾਹਾਂ ਉਪਰ ਤੁਰਣਾ ਸਿੱਖਾ ਸਕਦਾ ਸੀ। ਇਹ ਗੱਲ ਹੀਰੇ ਨੂੰ ਬਹੁਤ ਮਹਿਸੂਸ ਹੁੰਦੀ ਸੀ।

                 ਜਦੋਂ ਵੀ ਕਦੇ ਬਾਹਰੋਂ ਹੀਰੇ ਦੇ ਪੈਸੇ ਆਉਂਦੇ ਤਾਂ ਸੱਸ ਅਤੇ ਹੀਰੇ ਦੀ ਪਤਨੀ ਨੂੰ ਆਪਣੇ ਅੰਦਰ ਵਿਚਾਰਾਂ ਦੀਆਂ ਚੱਲ ਰਹੀਆਂ ਘੁੰਮਣ ਘੇਰੀਆਂ ਕੁਝ ਕੁਝ ਥੰਮਦੀਆਂ ਨਜ਼ਰ ਆਉਂਦੀਆਂ। ਏਦਾਂ ਹੀ ਸਮਾਂ ਬੀਤ ਜਾਂਦਾ ਹੈ । ਹੀਰਾ 4 ਸਾਲ ਬਾਅਦ 1 ਮਹੀਨੇ ਦੀ ਛੁੱਟੀ ਲਈ ਆਪਣੇ ਘਰ ਆਉਂਦਾ ਹੈ। ਉਹ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਹੈ ਤੇ 1 ਮਹੀਨਾ ਕਿੱਧਾ ਗੁਜ਼ਰ ਜਾਂਦਾ ਹੈ ਉਸਨੂੰ ਪਤਾ ਹੀ ਨਹੀਂ ਲਗਦਾ।


              1 ਮਹੀਨੇ ਬਾਅਦ ਫਿਰ ਕੰਮ ਦੀ ਮਜ਼ਬੂਰੀ ਉਸ ਨੂੰ ਆਪਣੇ ਪਰਿਵਾਰ ਤੋਂ ਦੂਰ ਕਰ ਦਿੰਦੀ ਹੈ। ਇਨਸਾਨ ਨੂੰ ਜਦ ਆਪਣੀ ਆਰਥਿਕ ਸਥਿਤੀ ਸੁਧਾਰਨ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ ਉਸਦੇ ਬਹੁਤੇ ਸੁਪਨੇ ਤਾਂ ਪੂਰੇ ਹੁੰਦੇ ਦਿੱਸਦੇ ਹਨ ਪਰ ਉਹ ਅਹਿਮ ਪਲਾਂ ਨੂੰ ਗਵਾ ਦਿੰਦਾ ਹੈ ਜੋ ਉਸਨੇ ਆਪਣੇ ਪਰਿਵਾਰ ਵਿੱਚ ਰਹਿ ਕੇ ਦੇਖਣੇ ਹੁੰਦੇ ਨੇ। ਪਿੱਛੇ ਛੱਡ ਕੇ ਗਿਆ ਆਪਣੇ ਬੱਚੇ ਕਿਵੇਂ ਵੱਡੇ ਹੋ ਜਾਂਦੇ ਹਨ ਤੇ ਸਮਾਂ ਕਿਵੇਂ ਬੀਤ ਜਾਂਦਾ ਹੈ ਉਸਨੂੰ ਪਤਾ ਹੀ ਨਹੀਂ ਲਗਦਾ।

                                                         
                                                                                                                 ਰਸ਼ਪਾਲ ਸਿੰਘ








ਸ਼ਾਮ ਉਮੀਦ ਦੀ

ਇਸ ਸੰਘਰਸ਼ ਭਰੇ ਜੀਵਨ ਵਿੱਚ ਜ਼ਿੰਦਗੀ ਜਦ ਥੱਕ ਕੇ ਆਪਣੀ ਸ਼ਾਮ ਤੱਕ ਪਹੁੰਚਦੀ ਹੈ, ਤਾਂ ਉਸਨੂੰ ਆਪਣਾ ਰਹਿੰਦਾ ਜੀਵਨ ਸਕੂਨ  ਦੇ ਪਲਾਂ ਵਿਚ ਲੰਘਾਉਣ ਦੀ ਉਮੀਦ ਹੁੰਦੀ ਹੈ । ਕੁਝ ਇਸੇ ਤਰ੍ਹਾਂ  ਇਹ ਕਹਾਣੀ ਪਿਓ ਅਤੇ ਪੁੱਤਰ ਦੀ  ਇਕੋ ਜਿਹੀ ਸੋਚਣੀ 'ਚ ਵਿਚਰਦੀ ਹੈ, ਜੋ ਦੋਨਾਂ ਨੂੰ ਇਕੋ ਉਮੀਦ 'ਚ ਬੱਝੀ ਰੱਖਦੀ ਹੈ ।

ਪੜੋ ਕਹਾਣੀ - ਮਜ਼ਬੂਰੀ ਦਾ ਨਾਮ "ਦੂਰ ਹੋਣਾ"।
    ਇਕ ਮਜ਼ਦੂਰ ਆਪਣਾ ਪਿੰਡ ਛੱਡ ਕੇ ਸ਼ਹਿਰ ਵਿੱਚ  ਇੱਕ ਫੈਕਟਰੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੀ ਤਨਖਾਹ ਇਨੀਂ ਕੁ ਹੈ, ਜਿਸ ਨਾਲ ਆਈ-ਚਲਾਈ ਹੋ ਜਾਂਦੀ ਹੈ ਤੇ ਉਸਦੀ ਘਰਵਾਲੀ ਫਿਰ ਵੀ ਉਸ ਵਿਚੋ ਸਰਫ਼ਾ ਕਰ ਜਾਂਦੀ ਸੀ । ਉਸੇ ਤਨਖ਼ਾਹ ਵਿੱਚੋ ਮਜ਼ਦੂਰ ਕੁਝ ਪੈਸੇ ਚੰਗੇ-ਮਾੜੇ ਟਾਈਮ ਲਈ ਵੀ ਜੌੜਦਾ ਸੀ। ਉਸ ਦਾ ਇਕ ਬੇਟਾ ਅਤੇ ਇਕ ਬੇਟੀ ਹੈ । ਦੋਨੋਂ ਸਕੂਲ ਵਿੱਚ ਪੜੵ ਰਹੇ ਹਨ । ਇਹ ਇੱਕ ਐਸਾ ਦੌਰ ਹੁੰਦਾ ਹੈ ਜਦ ਪੜੵ ਰਹੇ ਬੱਚਿਆਂ ਨੂੰ ਆਪਣੇ ਜੀਵਨ ਦਾ ਅਸਲ ਮਕਸਦ ਪਤਾ ਨਹੀਂ ਹੁੰਦਾ , ਤੇ ਉਹ ਇਸ ਦੌਰ ਨੂੰ ਬੜੇ ਹੀ ਦਿਲਚਸਪ ਢੰਗ ਨਾਲ ਲੰਘਾ ਜਾਂਦੇ ਹਨ ।

Motivational images corner

  ਦੇਖਦਿਆਂ ਹੀ ਦੇਖਦਿਆਂ ਮਜ਼ਦੂਰ ਦੀ ਬੇਟੀ ਅਤੇ ਬੇਟਾ ਵੱਡੇ  ਹੋ ਜਾਂਦੇ ਹਨ । ਘਰ ਬੇਟੀ ਦੇ ਵਿਆਹ ਦੀ ਗੱਲ ਤੁਰ ਪੈਂਦੀ ਹੈ । ਇਕ ਮਜ਼ਦੂਰ ਜਿਸ ਨੇ ਆਪਣੀ ਉਮਰ ਭਰ ਦੀ ਪੂੰਜੀ ਬਚਾ ਕੇ ਰੱਖੀ ਹੁੰਦੀ ਹੈ,  ਹੁਣ ਉਸ ਨੂੰ ਇਹ ਉਮੀਦ ਹੁੰਦੀ ਹੈ ਕਿ ਉਸ ਦੀ ਬੇਟੀ ਦਾ ਵਿਆਹ ਇਕ ਚੰਗੇ ਘਰ ਵਿਚ ਹੋਵੇ, ਜਿੱਥੇ ਉਸ ਦੀ ਅਗਲੀ ਜ਼ਿੰਦਗੀ ਸਹੀ ਤਰਾਂ ਕੱਟ ਜਾਵੇ। ਉਹ ਆਪਣੀ ਬਚਾ ਕੇ ਰੱਖੀ ਪੂੰਜੀ 'ਚੋਂ ਬਹੁਤੀ ਕੁੜੀ ਦੇ ਵਿਆਹ ਉੱਤੇ ਲਾ ਦਿੰਦਾ ਹੈ, ਤੇ ਉਸਦੀ ਕੁੜੀ ਵੀ ਇਕ ਚੰਗੇ ਘਰੇ ਵਿਆਹੀ ਜਾਂਦੀ ਹੈ । ਮਜ਼ਦੂਰ,  ਇਕ ਸ਼ਾਮ ਘਰੇ ਬੈਠਾ ਸੋਚਾਂ ਦੇ ਸਮੰਦਰ 'ਚ ਤਾਰੀਆਂ ਲਾ ਰਿਹਾ ਹੁੰਦਾ ਹੈ । ਮਜ਼ਦੂਰ ਦੇ ਮਨ ਵਿੱਚ ਆਉਂਦਾ ਹੈ ਕਿ ਉਸ ਦਾ ਬੇਟਾ ਵੀ ਕਿਸੇ ਨੌਕਰੀ ਤੇ ਲੱਗ ਕੇ ਸਾਡੇ ਬੁਢਾਪੇ 'ਚ ਸਾਡਾ ਸਹਾਰਾ ਬਣੇ।

          ਮਜ਼ਦੂਰ ਦਾ ਬੇਟਾ ਜੋ ਕਿ  ਗਰੇਜ਼ਿਊਸ਼ਨ  ਕਰ ਰਿਹਾ ਹੈ ।ਪੜੵਦਿਆਂ - ਪੜੵਦਿਆਂ ਉਸ ਦੇ ਮਨ ਵਿਚ ਵੀ ਆਪਣੇ ਭਵਿੱਖ ਨੂੰ ਲੈ ਕੇ ਤਰਾਂ ਤਰਾਂ ਦੇ ਖਿਆਲ ਆਉਂਦੇ ਹਨ । ਉਹ ਕਿਸੇ ਵਧੀਆ ਨੌਕਰੀ ਤੇ ਲੱਗ ਕੇ ਆਪਣਾ ਚੰਗਾ ਭਵਿੱਖ ਬਣਾਉਣਾ ਚਾਹੁੰਦਾ ਹੈ । ਮਜ਼ਦੂਰ,  ਕਦੇ ਕਦੇ  ਜਦੋਂ ਦੋਨੋ ਪਿਓ ਪੁੱਤ ਇਕੱਠੇ ਬੈਠ ਦੇ ਹਨ ਤਾਂ ਆਪਣੇ ਮਨ ਦੀਆਂ ਗੱਲਾਂ ਮੁੰਡੇ ਨੂੰ ਦੱਸਦਾ ਹੈ ਕਿ ਉਹ ਉਸ ਤੋਂ ਕੀ ਚਾਹੁੰਦਾ ਹੈ । ਮੁੰਡੇ ਨੂੰ ਕਦੇ ਕਦੇ ਇੰਞ ਜਾਪਦਾ ਹੈ ਜਿਵੇਂ ਉਸਦਾ ਪਿਓ ਉਮੀਦਾਂ ਦਾ ਭਾਰ ਉਸ ਉਪਰ ਪਾ ਕੇ ਆਪ ਹਲਕਾ ਮਹਿਸੂਸ ਕਰਨਾ ਚਾਹੁੰਦਾ ਹੈ ।

       ਜ਼ਿੰਦਗੀ 'ਚ ਅੱਗੇ ਵੱਧ ਦਿਆਂ ਇਸ ਦੇ ਰਾਸਤੇ ਵਿੱਚ ਕਈ ਤਰਾਂ
ਦੇ ਸੰਘਰਸ਼ ਆਉਂਦੇ ਹਨ ਤੇ ਕਈ ਤਰਾਂ ਦੇ ਸਮਝੌਤੇ ਕਰਨੇ ਪੈਂਦੇ ਹਨ । ਇਸ ਕਹਾਣੀ ਵਿਚ ਅੱਗੇ ਵੱਧ ਦਿਆਂ ਜਦ ਮੁੰਡੇ ਦੀ    ਗਰੇਜ਼ਿਊਸ਼ਨ ਪੂਰੀ ਹੋ ਜਾਂਦੀ ਹੈ । ਪਹਿਲਾਂ ਤਾਂ ਉਹ ਬਹੁਤ ਵਾਰ ਸਰਕਾਰੀ ਨੌਕਰੀ ਲਈ ਕੋਸ਼ਿਸ਼ ਕਰਦਾ ਹੈ । ਆਪਣੀਆਂ ਉਮੀਦਾਂ ਤੇ  ਖਰੇ ਨਾ ਉਤਰਦਾ ਦੇਖ, ਉਹ ਆਪਣੀ ਜ਼ਿੰਦਗੀ ਨੂੰ ਰਸਤੇ ਤੇ ਲਿਆਉਣ ਵਾਸਤੇ ਪ੍ਈਵੇਟ ਨੌਕਰੀ ਵਾਸਤੇ ਸੋਚਦਾ ਹੈ। ਮੁੰਡਾ ਇਕ ਸ਼ਾਮ ਪਈ ਸੋਚਦਾ ਹੈ ਉਹ ਕਿਸੇ ਨੌਕਰੀ ਤੇ ਲੱਗੇਗਾ ਤੇ ਉਸਦਾ ਆਪਣਾ ਪਰਿਵਾਰ ਹੋਵੇਗਾ ਅਤੇ ਉਹ ਆਪਣੇ ਮਾਂ-ਬਾਪ ਨਾਲ ਰਲ ਮਿਲ ਕੇ ਇਕੋ ਘਰ ਵਿਚ ਰਹੇਗਾ। ਪਰ ਕੁਦਰਤ ਨੂੰ ਜਿਵੇਂ ਕੁਝ ਹੋਰ ਹੀ ਮੰਨਜੂਰ ਹੁੰਦਾ ਹੈ । ਕੁਦਰਤ ਬੰਦੇ ਨੂੰ ਬਹੁਤੀ ਵਾਰ ਆਪਣੇ ਢੰਗ ਨਾਲ ਹੀ ਚਲਾਉਂਦੀ ਹੈ । ਉਸ ਦੀ ਸੋਚ ਤੋਂ ਕਿਤੇ ਉਲਟ।

     ਮਜ਼ਦੂਰ ਦੇ ਮੁੰਡੇ ਨੂੰ ਨੌਕਰੀ ਤਾਂ ਮਿਲ ਜਾਂਦੀ ਹੈ  ਪਰ ਆਪਣੇ ਸ਼ਹਿਰ ਤੋਂ ਦੂਰ ਕਿਸੇ ਦੂਸਰੇ ਸ਼ਹਿਰ ਵਿਚ । ਇਹ ਸੁਣ ਕੇ ਮਜ਼ਦੂਰ ਖੁਸ਼ ਤਾਂ ਬਹੁਤ ਹੁੰਦਾ ਹੈ ਪਰ ਕਿਤੇ ਨਾ ਕਿਤੇ ਉਸ ਦੀਆਂ ਉਹ ਉਮੀਦਾਂ
ਜੋ ਉਹ ਆਪਣੇ ਮੁੰਡੇ ਤੋਂ ਆਪਣੇ ਲਈ ਲਾਈ ਫਿਰਦਾ ਸੀ ਉਸ ਉਪਰ ਸੋਚਣ ਤੇ ਮਜਬੂਰ ਹੋ ਜਾਂਦਾ ਹੈ। ਜਿਉਂ ਜਿਉਂ ਸਮਾਂ ਬੀਤ ਦਾ ਹੈ, ਮੁੰਡਾ ਦੂਸਰੇ ਸ਼ਹਿਰ ਵਿਚ ਆਪਣੀ ਨੌਕਰੀ ਵਿੱਚ ਸੈਟ ਹੌ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਹੀ ਉਸ ਦਾ ਵਿਆਹ ਵੀ ਹੋ ਜਾਂਦਾ ਹੈ । ਉਹ ਆਪਣੀ ਘਰਵਾਲੀ ਨਾਲ ਦੂਸਰੇ ਸ਼ਹਿਰ ਵਿੱਚ ਹੀ ਰਹਿਣ ਲੱਗ ਜਾਂਦਾ  ਹੈ ਤੇ ਦੂਜੇ ਪਾਸੇ ਉਸ ਦੇ ਮਜ਼ਦੂਰ ਪਿਓ ਨੇ ਜੋ ਸੋਚਿਆ ਸੀ ਉਸ ਦੇ ਬਿਲਕੁਲ ਉਲਟ ਹੁੰਦਾ ਹੈ ।

        ਇਕ ਦਿਨ ਜਦੋਂ ਮਜ਼ਦੂਰ ਕੰਮ ਤੋਂ ਆਪਣੇ ਘਰ ਆਉਂਦਾ ਹੈ, ਤਾਂ ਸ਼ਾਮ ਟਲੀ ਨੂੰ ਇੱਕਲਾ ਬੈਠ ਕੇ ਸੋਚਦਾ ਹੈ ਕਿ ਠੀਕ ਇਸੇ ਤਰਾਂ ਉਸ ਦੇ ਮਾਂ ਬਾਪ ਵੀ ਇਹੀ ਸੋਚ ਦੇ ਸਨ। ਪਰ ਉਸਨੂੰ ਵੀ ਆਪਣੀ ਮਜਬੂਰੀ ਕਾਰਨ ਘਰ ਛੱਡ ਕੇ ਦੂਸਰੇ ਸ਼ਹਿਰ ਵਿੱਚ ਨੌਕਰੀ ਲਈ ਜਾਣਾ ਪਿਆ ਤੇ ਠੀਕ ਹੁਣ ਉਸੇ ਤਰਾਂ ਉਸ ਨਾਲ ਹੋ ਰਿਹਾ ਹੈ । ਇਹ ਜ਼ਿੰਦਗੀ ਦੀ ਇਕ ਸਚਾਈ ਹੈ । ਜ਼ਿੰਦਗੀ ਕੁਦਰਤ ਦੇ ਨਿਯਮਾਂ ਨਾਲ ਬੱਝੀ ਹੋਈ ਹੈ । ਦਾਣੇ ਪਾਣੀ ਲਈ ਮਨੁੱਖ ਨੂੰ ਥਾਂ ਥਾਂ ਭਟਕਣਾ ਪੈਂਦਾ ਹੈ । ਇਸ ਜ਼ਿੰਦਗੀ ਦੇ ਸੰਘਰਸ਼ ਵਿੱਚ ਕਿਸੇ ਤੋਂ ਲਾਈਆਂ ਗਈਆਂ ਉਮੀਦਾਂ ਬਹੁਤੀ ਵਾਰ ਅੱਧ ਵੱਟੇ ਹੀ ਰਹਿ ਜਾਂਦੀਆਂ ਹਨ ।

                                                 ਰਸ਼ਪਾਲ ਸਿੰਘ 

ਵਾਤਾਵਰਣ ਦਾ ਦੁਸ਼ਮਣ -ਪ੍ਰਦੂਸ਼ਣ

ਜਦੋਂ ਇਨਸਾਨੀ ਸ਼ਰੀਰ ਨੂੰ ਬਿਮਾਰੀ ਲੱਗਦੀ ਹੈ ਤੇ ਉਸਦਾ ਇਲਾਜ ਸਮੇਂ ਤੇ ਨਾ ਹੋਵੇ , ਉਹ ਲਾ-ਇਲਾਜ ਬਣ ਜਾਂਦੀ ਹੈ । ਕੁਝ ਏਦਾਂ ਦੇ ਹੀ ਦੌਰ ਵਿੱਚੋ ਸਾਡੀ ਧਰਤੀ ਦਾ ਵਾਤਾਵਰਣ ...