ਹੀਰਾ ਜੋ ਨਾਲ ਦੇ ਪਿੰਡ ਵਿੱਚ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ। ਉਂਝ ਉਹ 12 ਪੜ੍ਹਿਆ ਹੈ। ਪਰ ਯੋਗਤਾ ਅਨੁਸਾਰ ਉਸਨੂੰ ਨੌਕਰੀ ਨਾ ਮਿਲਣ ਕਾਰਨ ਮਜ਼ਦੂਰੀ ਦਾ ਕੰਮ ਮਜ਼ਬੂਰੀ ‘ਚ ਕਰਨਾ ਪੈ ਰਿਹਾ ਹੈ। ਦੁਪਹਿਰੇ ਦਿਨ ਦੇ ਸਿਰ ਤੇ ਇੱਟਾਂ ਚੁੱਕ ਦੇ ਚੁੱਕ ਦੇ ਉਸ ਦੇ ਮਨ ਅੰਦਰ ਘਰ ਦੀ ਵੀ ਚਿੰਤਾ ਰਹਿੰਦੀ ਹੈ। ਉਸ ਦੇ ਵਿਆਹ ਨੂੰ 2 ਕੁ ਸਾਲ ਹੀ ਹੋਏ ਹਨ। ਇੱਕ ਸਾਲ ਦਾ ਬੱਚਾ ਵੀ ਹੈ। ਪਰਿਵਾਰ ਦੀ ਜ਼ਿੰਮੇਵਾਰੀ ਨੇ ਉਸ ਨੂੰ ਹੱਡ ਭੰਨਵੀਂ ਮਿਹਨਤ ਕਰਨ ਲਈ ਮਜ਼ਬੂਰ ਕੀਤਾ ਹੋਇਆ ਹੈ।
ਕਹਾਣੀ - ਸ਼ਾਮ ਉਮੀਦ ਦੀ ।
ਹੀਰੇ ਦੀ ਪਤਨੀ ਜੋ ਸਾਰਾ ਦਿਨ ਆਪਣੀ ਸੱਸ ਨਾਲ ਮਿਲ ਕੇ ਘਰ ਦਾ ਕੰਮ ਕਰਦੀ ਹੈ ਤੇ ਬੱਚੇ ਨੂੰ ਵੀ ਦੇਖਦੀ ਹੈ। ਆਮਦਨ ਘੱਟ ਹੋਣ ਕਰਕੇ ਪਤਨੀ ਨੂੰ ਆਪਣੇ ਬੱਚੇ ਦੀ ਭਵਿੱਖ ਦੀ ਚਿੰਤਾ ਵੱਢ ਵੱਢ ਖਾਂਦੀ ਰਹਿੰਦੀ ਹੈ। ਘਰ ਦਾ ਗੁਜਾਰਾ ਵੀ ਮਸਾ ਹੀ ਤੁਰਦਾ ਹੈ। ਹੀਰੇ ਦੀ ਮਾਂ ਵੀ ਉਹਨਾਂ ਦੇ ਭਵਿੱਖ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਹੈ। ਜਦ ਦੁਪਹਿਰੇ ਦਿਨ ਦੇ ਕੰਮ ਕਰਕੇ ਨੂੰਹ ਸੱਸ ਲੱਕ ਸਿੱਧਾ ਕਰਦੀਆਂ ਹਨ, ਤਾਂ ਪਏ ਪਏ ਦੋਨਾਂ ਦੇ ਮਨ ਵਿੱਚ ਭਵਿੱਖ ਦੀ ਚਿੰਤਾਂ ਘੁੰਮਣ ਘੇਰੀਆਂ ਬਣ ਜਾਂਦੀਆਂ ਹਨ, ਜੋ ਉਹਨਾਂ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰਾ ਦਾ ਖਿਲਾਰਾ ਪਾ ਦਿੰਦੀਆਂ ਹਨ।
Read Story- Sham Umeed Di
Motivational images corner
ਉੱਧਰ ਹੀਰਾ ਕੰਮ ਤੇ ਰੁਝਾ ਹੋਇਆ ਵੀ ਕਦੇ ਕਦੇ ਇਹਨਾਂ ਚਿੰਤਾ ਦੀਆਂ ਹਵਾਵਾਂ ਨੂੰ ਆਪਣੇ ਲਾਗਿਓ ਦੀ ਲੰਘ ਦੇ ਮਹਿਸੂਸ ਕਰਦਾ ਹੈ। ਜਦ ਦੁਪਹਿਰ ਦੀ ਰੋਟੀ ਦਾ ਵੇਲਾ ਹੁੰਦਾ ਹੈ ਤਾਂ ਉਹ ਕੰਮ ਛੱਡ ਹੱਥ ਧੌਂਦਾ ਹੈ ਤੇ ਜਦ ਮੂੰਹ ਤੇ ਠੰਢੇ ਪਾਣੀ ਦੇ ਛਿੱਟੇ ਮਾਰਦਾ ਹੈ ਤਾਂ ਉਸਨੂੰ ਇਹ ਠੰਢਕ ਆਪਣੇ ਆਉਣ ਵਾਲੇ ਸੁੱਖਾ ਦਾ ਅਨੁਭਵ ਮਹਿਸੂਸ ਕਰਾ ਜਾਂਦੀ ਹੈ ਜਿਸਦੇ ਉਹ ਨਿੱਤ ਸੁਪਨੇ ਦੇਖਦਾ ਹੈ। ਹੀਰੇ ਦੇ ਮੱਥੇ ਉਪਰ ਚਿੰਤਾ ਦੀ ਤਿਉੜੀਆਂ ਸਾਫ ਦਿਖ ਰਹੀਆਂ ਸੀ। ਇਹਨਾਂ ਨੂੰ ਦੇਖ ਕੇ ਨਾਲ ਦੇ ਮਜ਼ਦੂਰ ਨੇ ਉਸ ਨੂੰ ਪੁੱਛਿਆ “ਹੀਰਿਆ ਕੀ ਗੱਲ ਹੋਈ।” ਤੇ ਹੀਰਾ ਉਸਨੂੰ ਆਪਣੇ ਅੰਦਰ ਚੱਲ ਰਹੇ ਵਿਚਾਰਾ ਬਾਰੇ ਦੱਸਦਾ ਹੈ।
ਮਜ਼ਦੂਰ ਉਸ ਦੀ ਗੱਲ ਸੁਣ ਕੇ ਮਹਿਸੂਸ ਕਰਦਾ ਹੈ ਕਿ ਉਹ ਵੀ ਉਸ ਦੀ ਬੇੜੀ ਤੇ ਹੀ ਸਵਾਰ ਹੈ । ਉਹ ਉਸਨੂੰ ਕਿਸੇ ਦੂਸਰੇ ਦੇਸ਼ ਵਿੱਚ ਜਾ ਕੇ ਕੰਮ ਕਰਨ ਦੀ ਸਲਾਹ ਦਿੰਦਾ ਹੈ, ਜਿੱਥੇ ਇੱਥੋਂ ਨਾਲੋਂ ਵਧੀਆਂ ਆਮਦਨ ਹੋ ਜਾਂਦੀ ਹੈ। ਪਰ ਮਜ਼ਦੂਰ ਉਸਨੂੰ ਜਾਣ ਦਾ ਖ਼ਰਚਾ ਦੱਸਦਾ ਹੈ ਤਾਂ ਉਸ ਦੇ ਮਨ ਅੰਦਰ ਬਣਿਆ ਸੁਪਨਿਆਂ ਦਾ ਮਹਿਲ ਕੁਝ ਕੁ ਪਲਾਂ ਲਈ ਢਹਿ ਢੇਰੀ ਹੁੰਦਾ ਦਿਖਾਈ ਦਿੰਦਾ ਹੈ।
ਸ਼ਾਮ ਪਈ ਜਦ ਹੀਰਾ ਘਰੇ ਜਾਂਦਾ ਹੈ ਤਾਂ ਘਰੋਂ ਬਾਹਰ ਦੂਸਰੇ ਦੇਸ਼ ‘ਚ ਕੰਮ ਕਰਨ ਦੀ ਗੱਲ ਦੱਸਦਾ ਹੈ। ਜਦ ਇਨਸਾਨ ਮਜ਼ਬੂਰੀਆਂ ‘ਚ ਘਿਰਿਆ ਹੋਵੇ ਤਾਂ ਉਹ ਵੱਡੇ ਤੋਂ ਵੱਡਾ ਫ਼ੈਸਲਾ ਲੈਣ ਤੋਂ ਵੀ ਕਈ ਵਾਰ ਬਹੁਤੀ ਸੋਚ ਵਿਚਾਰ ਨਹੀਂ ਕਰਦਾ। ਉਹ ਕੁਝ ਕੁ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਫੜਦਾ ਹੈ ਤੇ ਕੁਝ ਕੁ ਦਾ ਸ਼ਾਹੁਕਾਰਾ ਤੋਂ ਕਰਜ਼ਾ ਲੈਂਦਾ ਹੈ, ਅਤੇ ਵੀਜ਼ਾ ਅਪਲਾਈ ਕਰ ਦਿੰਦਾ ਹੈ।
ਕੁਝ ਦਿਨ ਬਾਅਦ ਉਸ ਦਾ ਵੀਜ਼ਾ ਆ ਜਾਂਦਾ ਹੈ। ਹੀਰਾ ਆਪਣੇ ਬੈਗ ‘ਚ ਕੁਝ ਕੱਪੜੇ ਅਤੇ ਜ਼ਰੂਰੀ ਚੀਜ਼ਾ ਪੈੱਕ ਕਰਨ ਲਗਦਾ ਹੈ ਤਾਂ ਬੈਗ ਦਾ ਭਾਰ ਜ਼ਿਆਦਾ ਹੋਣ ਕਰਕੇ ਕੁਝ ਚੀਜ਼ਾ ਬੈਗ ਵਿਚੋਂ ਕੱਢ ਦਿੰਦਾ ਹੈ ਨਾਲ ਹੀ ਉਸ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਭਾਰ ਤਾਂ ਉਸ ਦੀਆਂ ਜ਼ਿੰਮੇਵਾਰੀਆਂ ਅਤੇ ਕਰਜ਼ੇ ਦੇ ਭਾਰ ਅੱਗੇ ਕੁਝ ਵੀ ਨਹੀਂ ਜੋ ਉਹ ਆਪਣੇ ਨਾਲ ਲੈ ਕੇ ਜਾ ਰਿਹਾ ਹੈ।
ਹੀਰੇ ਦੀ ਘਰਵਾਲੀ ਨੇ ਆਪਣੇ ਬੱਚੇ ਅਤੇ ਪਤੀ ਨਾਲ ਮਿਲ ਕੇ ਰਹਿਣ ਦੇ ਜੋ ਸੁਪਨੇ ਦੇਖੇ ਸੀ, ਉਹਨਾਂ ‘ਚ ਉਸਨੂੰ ਥੋੜਾ ਵਕਫ਼ਾ ਪਿਆ ਦਿੱਸਦਾ ਹੈ। ਬਾਹਰ ਕੰਮ ਕਰਦਿਆਂ ਵੀ ਹੀਰੇ ਨੂੰ ਆਪਣੇ ਬੱਚੇ ਦੀਆਂ ਕਿੱਲਕਾਰੀਆਂ ਜਿਉਂ ਦੀਆਂ ਤਿਉਂ ਸੁਣਾਈ ਦਿੰਦੀਆਂ ਨੇ ਜਿਵੇਂ ਉਹ ਘਰੇ ਸੁਣਦਾ ਸੀ। ਹੀਰਾ ਬਾਹਰ ਕੰਮ ਕਰਨ ‘ਚ ਆ ਰਹੀਆਂ ਮਸ਼ਿਕਲਾਂ ਨੂੰ ਘਰੇ ਕਦੇ ਨਹੀਂ ਸੀ ਦੱਸਦਾ ਤੇ ਨਾਂ ਹੀ ਕਦੇ ਘਰ ਦੇ ਹੀਰੇ ਨੂੰ ਦੱਸਦੇ ਸੀ। ਇੰਝ ਜਾਪਦਾ ਸੀ ਜਿਵੇਂ ਦੋਨਾਂ ਨੇ ਦਿਲ ਤੇ ਪੱਥਰ ਰੱਖ ਲਿਆ ਹੋਵੇ।
ਘਰ ਦੀ ਆਰਥਿਕ ਹਾਲਤ ਕੁਝ ਠੀਕ ਹੋਣ ਲੱਗਦੀ ਹੈ। ਹੀਰੇ ਦੀ ਪਤਨੀ ਬੱਚੇ ਨੂੰ ਖੇਡਦਾ ਦੇਖ ਸੋਚਦੀ ਹੈ ਹੀਰੇ ਨੇ ਮਜ਼ਹਬੂਰੀ ਕਾਰਨ ਕਿਵੇਂ ਆਪਣੀ ਜ਼ਿੰਦਗੀ ਦੇ ਅਹਿਮ ਪਲਾਂ ਉੱਪਰ ਮਜ਼ਬੂਰੀ ਦੀ ਸ਼ਮਸ਼ੀਰ ਚਲਾ ਦਿੱਤੀ। ਹੀਰਾ ਆਪਣੇ ਬੱਚੇ ਨੂੰ ਵੱਡਾ ਹੁੰਦਾ ਨਹੀਂ ਦੇਖ ਸਕਦਾ ਸੀ ਤੇ ਨਾ ਹੀ ਉਸਨੂੰ ਉਂਗਲ ਫੜ ਕੇ ਇਸ ਜ਼ਿੰਦਗੀ ਦੇ ਮੁਸ਼ਿਕਲ ਰਾਹਾਂ ਉਪਰ ਤੁਰਣਾ ਸਿੱਖਾ ਸਕਦਾ ਸੀ। ਇਹ ਗੱਲ ਹੀਰੇ ਨੂੰ ਬਹੁਤ ਮਹਿਸੂਸ ਹੁੰਦੀ ਸੀ।
ਜਦੋਂ ਵੀ ਕਦੇ ਬਾਹਰੋਂ ਹੀਰੇ ਦੇ ਪੈਸੇ ਆਉਂਦੇ ਤਾਂ ਸੱਸ ਅਤੇ ਹੀਰੇ ਦੀ ਪਤਨੀ ਨੂੰ ਆਪਣੇ ਅੰਦਰ ਵਿਚਾਰਾਂ ਦੀਆਂ ਚੱਲ ਰਹੀਆਂ ਘੁੰਮਣ ਘੇਰੀਆਂ ਕੁਝ ਕੁਝ ਥੰਮਦੀਆਂ ਨਜ਼ਰ ਆਉਂਦੀਆਂ। ਏਦਾਂ ਹੀ ਸਮਾਂ ਬੀਤ ਜਾਂਦਾ ਹੈ । ਹੀਰਾ 4 ਸਾਲ ਬਾਅਦ 1 ਮਹੀਨੇ ਦੀ ਛੁੱਟੀ ਲਈ ਆਪਣੇ ਘਰ ਆਉਂਦਾ ਹੈ। ਉਹ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਹੈ ਤੇ 1 ਮਹੀਨਾ ਕਿੱਧਾ ਗੁਜ਼ਰ ਜਾਂਦਾ ਹੈ ਉਸਨੂੰ ਪਤਾ ਹੀ ਨਹੀਂ ਲਗਦਾ।
1 ਮਹੀਨੇ ਬਾਅਦ ਫਿਰ ਕੰਮ ਦੀ ਮਜ਼ਬੂਰੀ ਉਸ ਨੂੰ ਆਪਣੇ ਪਰਿਵਾਰ ਤੋਂ ਦੂਰ ਕਰ ਦਿੰਦੀ ਹੈ। ਇਨਸਾਨ ਨੂੰ ਜਦ ਆਪਣੀ ਆਰਥਿਕ ਸਥਿਤੀ ਸੁਧਾਰਨ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ ਉਸਦੇ ਬਹੁਤੇ ਸੁਪਨੇ ਤਾਂ ਪੂਰੇ ਹੁੰਦੇ ਦਿੱਸਦੇ ਹਨ ਪਰ ਉਹ ਅਹਿਮ ਪਲਾਂ ਨੂੰ ਗਵਾ ਦਿੰਦਾ ਹੈ ਜੋ ਉਸਨੇ ਆਪਣੇ ਪਰਿਵਾਰ ਵਿੱਚ ਰਹਿ ਕੇ ਦੇਖਣੇ ਹੁੰਦੇ ਨੇ। ਪਿੱਛੇ ਛੱਡ ਕੇ ਗਿਆ ਆਪਣੇ ਬੱਚੇ ਕਿਵੇਂ ਵੱਡੇ ਹੋ ਜਾਂਦੇ ਹਨ ਤੇ ਸਮਾਂ ਕਿਵੇਂ ਬੀਤ ਜਾਂਦਾ ਹੈ ਉਸਨੂੰ ਪਤਾ ਹੀ ਨਹੀਂ ਲਗਦਾ।
ਰਸ਼ਪਾਲ ਸਿੰਘ

No comments:
Post a Comment